Welcome, guest. You are not logged in.
Language / Choose language
 
Username Password  
Today: 2,3,5,7,11,?,17 · More of this
    Search
 

   

My Shayari
this is my first site.so i hope u r like my site.
----------------------------------------------------------------
ਪਿਪਲ਼ਾਂ ਦੀਆਂ ਜਿੱਥੇ ਅੱਲੜ ਛਾਂਵਾਂ,ਪੀਘਾਂ ਦੇ ਅਰਸ਼ੀ ਝਲਕਾਰੇ,
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ,
ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ,
ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . .
----------------------------------------------------------------
ਰੋਮ - ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ..
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ..
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ..
ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ.. ....´´´ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,
----------------------------------------------------------------
ਫੁੱਲ ਬਨਾਉਟੀ, ਖ਼ਾਰ ਬਨਾਉਟੀ ।
ਅੱਜ ਕਲ ਦਾ ਹੈ ਪਿਆਰ ਬਨਾਉਟੀ ।

=ਦਿਲ ਵਿਚ ਰਤਾ ਪਿਆਰ ਨਹੀਂ ਹੈ,
ਬਾਹਵਾਂ ਦਾ ਹੈ ਹਾਰ ਬਨਾਉਟੀ ।

=ਗ਼ਰਮ ਜਾਮ ਨੂੰ ਬਰਫ਼ ਦੇ ਟੁੱਕੜੇ,
ਕਰਦੇ ਠੰਡਾ ਠਾਰ ਬਨਾਉਟੀ ।

=ਪੀਨਾ ਏਂ ਤਾਂ ਚੁੱਕ ਪੈਮਾਨਾ,
ਨਾ ਕਰ ਤੂੰ ਇਨਕਾਰ ਬਨਾਉਟੀ ।

=ਫ਼ੋਕੇ ਹਾਸੇ, ਨਕਲੀ ਹੰਝੂੰ,
ਪਿਆਰ ਦਾ ਹੈ ਇਜ਼ਹਾਰ ਬਨਾਉਟੀ ।

=ਸਾਡੇ ਹਨ ਰੂਹਾਂ ਦੇ ਰਿਸ਼ਤੇ,
ਨਾ ਕਰ ਤੂੰ ਸ਼ਿੰਗਾਰ ਬਨਉਟੀ ।

=ਜੀਵਨ ਵਿਚ ਰੰਗੀਨੀ ਆਵੇ,
ਬੇਸ਼ੱਕ ਕਰ ਤੂੰ ਪਿਆਰ ਬਨਾਉਟੀ ।

=ਲੜਦਾ ਵੀ ਏਂ ਅੱਖ ਵੀ ਭਰਦੈਂ,
ਲੱਗਣ ਸੱਭ ਤਕਰਾਰ ਬਨਾਉਟੀ ।

=ਇਸ ਨੂੰ ਆਪਣਾ ਕਹਿ ਕੇ ਦੇਖੋ,
“khushi” ਨਹੀਓਂ ਯਾਰ ਬਨਾਉਟੀ
----------------------------------------------------------------
ਬਾਗੀ ਨਾਮ ਸਾਡਾ, ਬਾਗੀ ਜਾਤ ਸਾਡੀ, ਸਾਡਾ ਬਾਗੀਆਂ ਨਾਲ ਵੀਹਾਰ ਲੋਕੋ, ਨਲੂਆ ਵੀਰ ਬਾਗੀ, ਸਾਡਾ ਬਾਗੀ ਪੰਥ ਪਰਿਵਾਰ ਲੋਕੋ, ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ, ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ, ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ, ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....
----------------------------------------------------------------
ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ,
ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,
ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,
ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,
ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !
ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ,
ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,
ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ
----------------------------------------------------------------
ੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ ਮਾੜੇ
ਸਦਾ ਰਹੋ ਕੋਸਦੇ ਧੰਨਵਾਦ ਕਰਨ ਦੀ ਲੋੜ ਨਹੀਂ !
----------------------------------------------------------------
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
----------------------------------------------------------------

   
 Top


Advertise on our site! Click here

 powered by Peperoni.de Users online right now: 16525   Help/FAQ   Terms   Imprint